ਕਿੰਡਰਗਾਰਟਨ ਰਜਿਸਟਰੇਸ਼ਨ ਦੇ ਨਾਲ ਸ਼ੁਰੂਆਤ ਕਰਨੀ
ਕਿੰਡਰਗਾਰਟਨ ਵਿਖੇ ਤੁਹਾਡਾ ਸੁਆਗਤ ਹੈ! ਇਹ ਤੁਹਾਡੇ ਬੱਚੇ ਅਤੇ ਪਰਿਵਾਰ ਲਈ ਇੱਕ ਦਿਲਚਸਪ ਸਮਾਂ ਹੈ। ਜੂਨ ਦੇ ਅੰਤ ਤੋਂ ਪਹਿਲਾਂ ਰਜਿਸਟਰ ਕਰਨਾ ਬੱਚੇ ਲਈ ਬਦਲਾਉ ਵਿਚ ਸਹਾਇਕ ਹੋਵੇਗਾ, ਅਤੇ ਤੁਸੀਂ, ਕਿੰਡਰਗਾਰਟਨ ਲਈ ਤਿਆਰ ਹੋਣ ਵਿਚ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸਹਾਈ ਗਰਮੀਆਂ ਵਿਚ ਮਿਲਣ ਵਾਲੀਆਂ ਸਿਖਲਾਈ ਦੇ ਮੌਕਿਆਂ ਬਾਰੇ ਜਾਣੋਗੇ। ਜੇ ਤੁਹਾਡੇ ਕੋਲ ਇਸ ਬਾਰੇ ਸਵਾਲ ਹਨ ਕਿ ਰਜਿਸਟਰ ਕਿਸ ਤਰ੍ਹਾਂ ਹੋਇਆ ਜਾਵੇ ਅਤੇ ਤੁਹਾਨੂੰ ਕੀ ਚਾਹੀਦਾ ਹੈ, ਤਾਂ ਇਸ ਬਾਰੇ ਚਿੰਤਾ ਨਾ ਕਰੋ! ਹੇਠਾਂ ਜਾਣਕਾਰੀ ਦਿੱਤੀ ਗਈ ਹੈ, ਅਤੇ ਸਕੂਲ ਡਿਸਟ੍ਰਿਕਟਸ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮਦਦ ਕਰਨ ਲਈ ਤਿਆਰ ਹਨ।
- ਮੈਨੂੰ ਆਪਣੇ ਬੱਚੇ ਨੂੰ ਰਜਿਸਟਰ ਕਦੋਂ ਕਰਵਾਉਣਾ ਚਾਹੀਦਾ ਹੈ? ਇਸ ਸਾਲ ਰਜਿਸਟਰੇਸ਼ਨ 16 ਜਨਵਰੀ, 2018 ਤੋਂ ਸ਼ੁਰੂ ਹੋਏਗੀ। ਸਹਾਇਕ ਟਾਈਮਲਾਈਨ ਲਈ ਇੱਥੇ ਕਲਿੱਕ ਕਰੋ।
- ਮੈਂ ਕਿਸ ਸਕੂਲ ਡਿਸਟ੍ਰਿਕਟ ਵਿਚ ਹਾਂ? ਜੇ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਸ ਸਕੂਲ ਡਿਸਟ੍ਰਿਕਟ ਵਿਚ ਹੋ, ਤਾਂ ਤੁਸੀਂ 1-800-322-2588 ‘ਤੇ ਫੈਮਲੀ ਹੈਲਥ ਹਾਟਲਾਇਨ ਨੂੰ ਕਾਲ ਕਰ ਸਕਦੇ ਹੋ। ਵਿਆਖਿਆ ਉਪਲਬਧ ਹੈ, ਅਤੇ ਉਹ ਤੁਹਾਨੂੰ ਇਸ ਬਾਰੇ ਜਾਣਨ ਵਿਚ ਮਦਦ ਕਰ ਸਕਦੇ ਹਨ ਕਿ ਤੁਹਾਡਾ ਬੱਚਾ ਕਿਸ ਸਕੂਲ ਡਿਸਟ੍ਰਿਕਟ ਵਿਚ ਕਿੰਡਰਗਾਰਟਨ ਵਿਚ ਜਾਵੇਗਾ। ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਸੱਤ ਰੋਡ ਡਿਸਟ੍ਰਿਕਟਸ (Auburn, Federal Way, Highline, Kent, Renton, Seattle ਅਤੇ Tukwila) ਵਿਚੋਂ ਕਿਸੇ ਵਿਚ ਵੀ ਨਹੀਂ ਹੋ ਤਾਂ ਤੁਹਾਨੂੰ ਫੇਰ ਵੀ ਆਪਣੇ ਬੱਚੇ ਨੂੰ ਰਜਿਸਟਰ ਕਰਵਾਉਣ ਲਈ ਜਿੰਨੀ ਜਲਦੀ ਹੋ ਸਕੇ ਆਪਣੇ ਡਿਸਟ੍ਰਿਕਟ ਨਾਲ ਸੰਪਰਕ ਕਰਨਾ ਚਾਹੀਦਾ ਹੈ।
- ਇਕ ਵਾਰ ਤੁਹਾਨੂੰ ਆਪਣੇ ਸਕੂਲ ਡਿਸਟ੍ਰਿਕਟ ਦਾ ਪਤਾ ਲੱਗਣ ਤੇ ਤੁਸੀਂ ਜਾਂ ਤਾਂ ਆਪਣੇ ਇਲਾਕੇ ਦੇ ਐਲੀਮੈਂਟਰੀ ਸਕੂਲ ਜਾ ਸਕਦੇ ਹੋ, ਜਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਆਪਣੇ ਡਿਸਟ੍ਰਿਕਟ ਆਫ਼ਿਸ ਨਾਲ ਫ਼ੋਨ ਤੇ ਜਾਂ ਜਾ ਕੇ ਸੰਪਰਕ ਕਰਨਾ ਚਾਹੀਦਾ ਹੈ। ਸਕੂਲ ਡਿਸਟ੍ਰਿਕਟ ਦੀ ਸੰਪਰਕ ਜਾਣਕਾਰੀ ਨੂੰ ਇੱਥੇ ਵੇਖਿਆ ਜਾ ਸਕਦਾ ਹੈ: ਸਕੂਲ ਡਿਸਟ੍ਰਿਕਟ ਇਨਫਰਮੇਸ਼ਨ
- ਮੈਨੂੰ ਆਪਣੇ ਨਾਲ ਕੀ ਲਿਆਉਣਾ ਚਾਹੀਦਾ ਹੈ? ਜਾਣਕਾਰੀ ਜਾਂ ਦਸਤਾਵੇਜ਼ ਦੀ ਸਹਾਇਕ ਸੂਚੀ ਜੋ ਤੁਹਾਨੂੰ ਰਜਿਸਟਰ ਹੋਣ ਵਿਚ ਮਦਦ ਕਰੇਗੀ ਲਈ ਇੱਥੇ ਕਲਿੱਕ ਕਰੋ। ਜੇ ਤੁਹਾਡੇ ਕੋਲ ਇਸ ਵਿਚਲੀ ਕੁਝ ਜਾਣਕਾਰੀ ਨਹੀਂ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ। ਉਹ ਇਸ ਦੀ ਬਜਾਏ ਕੀ ਸਵੀਕਾਰ ਕਰ ਸਕਦੇ ਹਨ, ਜਾਂ ਤੁਹਾਡੇ ਲਈ ਜ਼ਰੂਰੀ ਚੀਜ਼ਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਵੇ ਨਾਲ ਸੰਬਧਿਤ ਜਾਣਕਾਰੀ ਲਈ ਆਪਣੇ ਸਕੂਲ ਜਾਂ ਡਿਸਟ੍ਰਿਕਟ ਨਾਲ ਸੰਪਰਕ ਕਰੋ।